Masti Di Basti || Vijay Yamla || 2018

1,664 views · Published 31 December 2018 · 4:30 · Indexed 23 October 2026

Channel: Open Punjabi · 2018 · News & Politics

Watch on YouTube

Singer music vijay yamla
Lyrics baldev bath
Video raj (open punjabi)
Editing honey rao
Mix master ishant pandit
& sur sangeet studio patiala

[00:32, 1/1/2019] Vijay Yamla: ਮਸਤੀ ਦੀ ਬਸਤੀ   ਬਲਦੇਵ ਸਿੰਘ ਬਾਠ

ਮਸਤੀ ਦੀ ਬਸਤੀ ਵਿੱਚ ਯਾਰੋ ਵੱਸਦੇ ਹਾਂ
ਆਵਣ ਦੁੱਖ ਤਕਲੀਫਾਂ ਤਾਂ ਵੀ ਹੱਸਦੇ ਹਾਂ

ਮਾੜੇ ਨੂੰ ਮਿਲ ਆਪਣੇ ਸੀਨੇ ਲਾਈਦਾ
ਤਕੜਾ ਟੱਕਰ ਜਾਵੇ ਨਹੀਂ ਘਬਰਾਈਦਾ
ਕੀ ਹੈ ਪਿਆਰ ਮੁਹੱਬਤ ਸਭ ਨੂੰ ਦੱਸਦੇ ਹਾਂ
ਮਸਤੀ ਦੀ ਬਸਤੀ…

ਦੇਵੀ ਦੇਵ ਦਾ ਆਸਰਾ ਨਹੀਉ ਤੱਕੀ ਦਾ
ਰੱਬ ਨੂੰ ਆਪਣਾ ਯਾਰ ਬਣਾ ਕੇ ਰੱਖੀ ਦਾ
ਆਪਣਾ ਦੁੱਖ ਸੁੱਖ ਓਸੇ ਨੂੰ ਹੀ ਦੱਸਦੇ ਹਾਂ
ਮਸਤੀ ਦੀ ਬਸਤੀ…..

ਆਪਣੇ ਚਿੱਤੋਂ ਆਏ ਜੱਗ ਦੇ ਮੇਲੇ ਹਾਂ
ਜਿੱਥੇ ਜਾ ਕੇ ਰਹੀਏ ਸੁਖੀ ਸੁਹੇਲੇ ਹਾਂ
ਓਪਰਿਆਂ ਦੇ ਵਿਚ ਵੀ ਘੁਲ਼ ਮਿਲ਼ ਰੱਸਦੇ ਹਾਂ
ਮਸਤੀ ਦੀ ਬਸਤੀ ……

ਤੱਤੀ ਠੰਢੀ ਕੌੜੀ ਫਿੱਕੀ ਜਰ ਲੈਂਦੇ
ਸੁਣ ਲੈਂਦੇ ਹਾਂ ਸਭ ਦੀ ਦਿਲ ਦੀ ਕਰ ਲੈਂਦੇ
ਜਿੰਮੇਵਾਰੀ ਤੋਂ ਨਾ ਕਦੀ ਵੀ ਨੱਸਦੇ ਹਾਂ
ਮਸਤੀ ਦੀ ਬਸਤੀ …

ਹਰ ਮੌਸਮ ਵਿਚ ਖਿੜੀ ਬਸੰਤ ਬਹਾਰ ਜਿਵੇਂ
ਸਾਰਾ ਜੀਆ ਜੰਤ ਅਪਣਾ ਪਰਿਵਾਰ ਜਿਵੇਂ
ਨਾ ਚੀਜ਼ਾਂ ਦੇ ਭੁੱਖੇ ਨਾ ਹੀ ਜੱਸ ਦੇ ਹਾਂ
ਮਸਤੀ ਦੀ ਬਸਤੀ……

ਦਸਾਂ ਨੌਹਾਂ ਦੀ ਕਿਰਤ ਕਮਾਈ ਕਰਦੇ ਹਾਂ
ਰੱਜ ਰੱਜ ਜਿਉਂਦੇ ਪਰ ਯਾਰਾਂ ਲਈ ਮਰਦੇ ਹਾਂ
ਰੇਸ਼ਮ ਵਰਗੇ ਪਿਆਰ ਦੇ ਜਾਲ਼ੀਂ ਫੱਸਦੇ ਹਾਂ
ਮਸਤੀ ਦੀ ਬਸਤੀ ਵਿੱਚ ਯਾਰੋ ਵੱਸਦੇ ਹਾਂ
ਆਵਣ ਦੁੱਖ ਤਕਲੀਫਾਂ ਤਾਂ ਵੀ ਹੱਸਦੇ ਹਾਂ

▶▶ http://openpunjabi.com
▶▶ https://www.facebook.com/openpunjabiofficial/
▶▶ Email: [email protected]
▶▶ https://www.youtube.com/OpenPunjabi

[00:32, 1/1/2019] Vijay Yamla: ਮਸਤੀ ਦੀ ਬਸਤੀ   ਬਲਦੇਵ ਸਿੰਘ ਬਾਠ

ਮਸਤੀ ਦੀ ਬਸਤੀ ਵਿੱਚ ਯਾਰੋ ਵੱਸਦੇ ਹਾਂ
ਆਵਣ ਦੁੱਖ ਤਕਲੀਫਾਂ ਤਾਂ ਵੀ ਹੱਸਦੇ ਹਾਂ

ਮਾੜੇ ਨੂੰ ਮਿਲ ਆਪਣੇ ਸੀਨੇ ਲਾਈਦਾ
ਤਕੜਾ ਟੱਕਰ ਜਾਵੇ ਨਹੀਂ ਘਬਰਾਈਦਾ
ਕੀ ਹੈ ਪਿਆਰ ਮੁਹੱਬਤ ਸਭ ਨੂੰ ਦੱਸਦੇ ਹਾਂ
ਮਸਤੀ ਦੀ ਬਸਤੀ…

ਦੇਵੀ ਦੇਵ ਦਾ ਆਸਰਾ ਨਹੀਉ ਤੱਕੀ ਦਾ
ਰੱਬ ਨੂੰ ਆਪਣਾ ਯਾਰ ਬਣਾ ਕੇ ਰੱਖੀ ਦਾ
ਆਪਣਾ ਦੁੱਖ ਸੁੱਖ ਓਸੇ ਨੂੰ ਹੀ ਦੱਸਦੇ ਹਾਂ
ਮਸਤੀ ਦੀ ਬਸਤੀ…..

ਆਪਣੇ ਚਿੱਤੋਂ ਆਏ ਜੱਗ ਦੇ ਮੇਲੇ ਹਾਂ
ਜਿੱਥੇ ਜਾ ਕੇ ਰਹੀਏ ਸੁਖੀ ਸੁਹੇਲੇ ਹਾਂ
ਓਪਰਿਆਂ ਦੇ ਵਿਚ ਵੀ ਘੁਲ਼ ਮਿਲ਼ ਰੱਸਦੇ ਹਾਂ
ਮਸਤੀ ਦੀ ਬਸਤੀ ……

ਤੱਤੀ ਠੰਢੀ ਕੌੜੀ ਫਿੱਕੀ ਜਰ ਲੈਂਦੇ
ਸੁਣ ਲੈਂਦੇ ਹਾਂ ਸਭ ਦੀ ਦਿਲ ਦੀ ਕਰ ਲੈਂਦੇ
ਜਿੰਮੇਵਾਰੀ ਤੋਂ ਨਾ ਕਦੀ ਵੀ ਨੱਸਦੇ ਹਾਂ
ਮਸਤੀ ਦੀ ਬਸਤੀ …

ਹਰ ਮੌਸਮ ਵਿਚ ਖਿੜੀ ਬਸੰਤ ਬਹਾਰ ਜਿਵੇਂ
ਸਾਰਾ ਜੀਆ ਜੰਤ ਅਪਣਾ ਪਰਿਵਾਰ ਜਿਵੇਂ
ਨਾ ਚੀਜ਼ਾਂ ਦੇ ਭੁੱਖੇ ਨਾ ਹੀ ਜੱਸ ਦੇ ਹਾਂ
ਮਸਤੀ ਦੀ ਬਸਤੀ……

ਦਸਾਂ ਨੌਹਾਂ ਦੀ ਕਿਰਤ ਕਮਾਈ ਕਰਦੇ ਹਾਂ
ਰੱਜ ਰੱਜ ਜਿਉਂਦੇ ਪਰ ਯਾਰਾਂ ਲਈ ਮਰਦੇ ਹਾਂ
ਰੇਸ਼ਮ ਵਰਗੇ ਪਿਆਰ ਦੇ ਜਾਲ਼ੀਂ ਫੱਸਦੇ ਹਾਂ
ਮਸਤੀ ਦੀ ਬਸਤੀ ਵਿੱਚ ਯਾਰੋ ਵੱਸਦੇ ਹਾਂ
ਆਵਣ ਦੁੱਖ ਤਕਲੀਫਾਂ ਤਾਂ ਵੀ ਹੱਸਦੇ ਹਾਂ

Copyright Disclaimer Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

More from this channel