ਆਮ ਆਦਮੀ ਪਾਰਟੀ ਵੱਲੋਂ ਘਰ ਘਰ ਜਾ ਕੇ ਵੋਟਾਂ ਮੰਗਣ ਦੀ ਮੁਹਿੰਮ ਸੁਰੂ | dailyaashiana.com

423 views · Published 13 December 2017 · 5:13 · Indexed 25 September 2026

Channel: ATV NEWS 24/7 HD · 2017 · Entertainment

Watch on YouTube

ਆਮ ਆਦਮੀ ਪਾਰਟੀ ਵੱਲੋਂ ਘਰ ਘਰ ਜਾ ਕੇ ਵੋਟਾਂ ਮੰਗਣ ਦੀ ਮੁਹਿੰਮ ਸੁਰੂ
ਪਾਤੜਾਂ 13 ਦਸੰਬਰ (ਸਤਪਾਲ ਗਰਗ) ਨਗਰ ਪੰਚਾਇੱਤ ਘੱਗਾ ਦੀ 17 ਦਸਬੰਰ ਨੂੰ ਹੋਣ ਜਾ ਚੋਣਾਂ ਨੂੰ ਲੈ ਕੇ ਵੱਖ ਵਾਰਡਾ ਦੇ ੳਮੀਦਵਾਰਾਂ ਵੱਲੋਂ ਆਪਣੇ ਚੋਣ ਪ੍ਰਚਾਰ ਨੂੰ ਤੇਜ ਕਰ ਦਿੱਤਾ ਹੈ ਤੇ ਵੋਟਰਾਂ ਨੂੰ ਆਪਣੇ ਵੱਲ ਖਿਚਣ ਦੇ ਲਈ ਘਰ ਘਰ ਜਾ ਕੇ ਵੋਟਾਂ ਮੰਗੀਆ ਜਾ ਰਹੀਆ ਹਨ ਜਿਸ ਦੇ ਤਹਿਤ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਜਨਰਲ ਸਕੱਤਰ ਬੀਬੀ ਪਲਵਿੰਦਰ ਕੋਰ ਹਰਿਆਉ ਦੀ ਅਗਵਾਈ ਵਿੱਚ ਵਰਕਰਾਂ ਨੇ ਘਰ ਘਰ ਜਾ ਕੇ ਵੋਟਾਂ ਮੰਗੀਆ ਅਤੇ ਲੋਕਾਂ ਨੂੰ ਇਸ ਵਾਰ ਮੋਕਾ ਦੇਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੋਕੇ ਬੀਬੀ ਹਰਿਆਊ ਨੇ ਕਿਹਾ ਕਿ ਉਹ ਲੋਕਾਂ ਦੇ ਪਾਸ ਇੱਕ ਵਾਰ ਮੋਕਾ ਦੇਣ ਦਾ ਅਪੀਲ ਕਰ ਰਹੇ ਹਨ ਤਾਂ ਜੋ ਪਹਿਲਾ ਤੋਂ ਹੀ ਰਾਜ ਕਰ ਰਹੀਆਂ ਰਾਜਨੀਤਕ ਪਾਰਟੀਆਂ ਕੀਤੇ ਕੰਮਾਂ ਤੋਂ ਲੋਕ ਜਾਣੁ ਹਨ ਪਰੰਤੂ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਜਿਸ ਵੱਲੋਂ ਜੋ ਵੀ ਲੋਕਾ ਨਾਲ ਵਾਅਦੇ ਕੀਤੇ ਜਾਣਗੇ ਉਨਾਂ ਨੂੰ ਪੂਰਾ ਕੀਤਾ ਜਾਵੇਗਾ। 
ਬੀਬੀ ਹਰਿਆਊ ਨੇ ਕਿਹਾ ਕਾਂਗਰਸ ਨੇ ਚੋਣਾਂ ਸਮੇਂ ਜੋ ਵਾਅਦੇ ਕੀਤੇ ਸਨ ਉਹ 9 ਮਹੀਨੇ ਗੁਜਰਣ ਤੋਂ ਬਾਅਦ ਵੀ ਪੂਰੇ ਨਹੀਂ ਹੋਏ । ਕੈਪਟਨ ਸਾਹਿਬ ਨੇ ਗੁਟਕਾਂ ਹੱਥ ਵਿੱਚ ਫੜਕੇ ਨਸ਼ਾ ਖਤਮ ਕਰਨ ਦੀ ਸੁਹੰ ਚੁੱਕੀ ਸੀ ਜੋ ਅੱਜ ਤੱਕ ਪੁਰੀ ਨਹੀਂ ਹੋਈ ਇਸ ਤੌਂ ਇਲਾਵਾ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਸਨ ਉਨਾਂ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ । ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨਾਂ ਚੋਣਾਂ ਵਿੱਚ ਇੱਕ ਵਾਰ ਜਰੂਰ ਮੋਕਾ ਦਿਓ ਤਾਂ ਜੋ ਪੰਜਾਬ ਵਿੱਚ ਰਾਜ ਕਰ ਰਹੀਆ ਕਾਗਰਸ ਤੇ ਅਕਾਲੀ ਭਾਜਪਾ ਨੰੁ ਭਜਾ ਕੇ ਪੰਜਾਬ ਵਿੱਚ ਨਵੀਂ ਕ੍ਰਾਤੀ ਲਿਆਦੀ ਜਾ ਸਕੇ । ਇਸ ਮੌਕੇ ਬਲਵਿੰਦਰ ਸਿੰਘ ਬੈਨੀਪਾਲ ਨੇ ਆਪਣੇ ਵਾਰਡ ਦੇ ਵੋਟਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਵਾਅਦੇ ਊਹ ਲੋਕਾਂ ਨਾਲ ਕਰਨਗੇ ਸਾਰੇ ਵਾਅਦੇ ਪੂਰੇ ਕਰਨਗੇ । ਇਸ ਲਈ ਉਨਾਂ ਨੂੰ ਇੱਕ ਵਾਰ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ।

More from this channel