ਖਨੌਰੀ ਦੇ ਹੈਂਡ 'ਤੇ ਨਹਿਰ ਵਿੱਚ ਆਉਣ ਵਾਲੀਆਂ ਲਾਸ਼ਾਂ ਦੀ ਨਿਗਰਾਨੀ ਲਈ CCTV ਕੈਮਰੇ ਲਾਉਣ ਦਾ ਫੈਸਲਾ

2,588 views · Published 28 November 2017 · 4:29 · Indexed 20 September 2026

Channel: ATV NEWS 24/7 HD · 2017 · Entertainment

Watch on YouTube

ਪਾਤੜਾਂ 28 ਨਵੰਬਰ (ਸਤਪਾਲ ਗਰਗ) ਖਨੌਰੀ ਨੇੜੇ ਭਾਖੜਾ ਨਹਿਰ 'ਚ ਆਉਣ ਵਾਲੀਆਂ ਲਾਸ਼ਾਂ 'ਤੇ ਨਿਗਰਾਨੀ ਰੱਖਣ ਲਈ ਪਾਣੀ ਅੰਦਰ ਕੈਮਰੇ ਲਾਉਣ ਦੀ ਯੋਜਨਾ ਤਿਆਰ ਹੋ ਚੁੱਕੀ ਹੈ ਤਾਂ ਕਿ ਪਾਣੀ ਦੀ ਹੇਠਲੀ ਤਹਿ 'ਤੋਂ ਲੰਘਣ ਵਾਲੀਆਂ ਲਾਸ਼ਾਂ ਨੂੰ ਆਰ.ਡੀ.466 'ਤੇ ਹੀ ਕੱਢਿਆ ਜਾ ਸਕੇ। ਇਸ ਤੋਂ ਪਹਿਲਾਂ ਅਜਿਹੀਆਂ ਲਾਸ਼ਾਂ ਪਾਣੀ ਦੇ ਹੇਠੋਂ ਲੰਘ ਕੇ ਹਰਿਆਣਾ ਅਤੇ ਰਾਜਸਥਾਨ ਵਿੱਚ ਚਲੀਆਂ ਜਾਂਦੀਆਂ ਸਨ ਅਤੇ ਪੀੜਤ ਪਰਿਵਾਰ ਖਨੌਰੀ ਹੈਡ 'ਤੇ ਹੀ ਲਾਸ਼ ਦੀ ਉਡੀਕ ਕਰਦੇ ਰਹਿੰਦੇ ਸਨ।
ਸਮਾਜ ਸੇਵੀ ਬ੍ਰਿਜਭਾਨ ਬੁਜਰਕ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਈ ਸਾਲਾਂ 'ਤੋਂ ਉਹ ਭਾਖੜਾ ਨਹਿਰ ਦੇ ਪਾਣੀ ਵਿੱਚ ਕੈਮਰੇ ਲਾਉਣ ਦੀ ਮੰਗ ਕਰ ਰਹੇ ਸਨ।  ਆਖਰਕਾਰ ਪੰਜ ਸਾਲਾਂ ਬਾਅਦ ਇਹ ਮੰਗ ਪੂਰੀ ਹੋ ਗਈ । ਸਾਲ 2012 ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਮਨੁੱਖੀ ਲਾਸ਼ਾਂ ਦੀ ਹੋ ਰਹੀ ਬੇਕਦਰੀ ਨੂੰ ਰੋਕਣ ਲਈ ਪਾਣੀ ਵਿੱਚ ਕੈਮਰੇ ਲਾਉਣ ਦੇ ਹੁਕਮ ਵੀ ਜਾਰੀ ਕੀਤੇ ਸਨ ਪਰ ਇਹ ਯੋਜਨਾ ਪੰਜ ਸਾਲ ਤੱਕ ਅੱਧਵਿਚਕਾਰ ਹੀ ਲਟਕਦੀ ਰਹੀ ਅਤੇ ਹੁਣ ਭਾਖੜਾ ਦੇ ਪਾਣੀ ਵਿੱਚ ਕੈਮਰੇ ਲਾਉਣ ਦਾ ਕੰਮ ਪ੍ਰਸਾਸ਼ਨ ਵੱਲੋ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਹੈਡ 'ਤੇ ਹਰ ਮਹੀਨੇ ਤਕਰੀਬਨ 60 ਦੇ ਕਰੀਬ ਲਾਸ਼ਾਂ ਕੱਢੀਆਂ ਜਾਂਦੀਆ ਹਨ। ਲਾਸ਼ਾਂ ਲੈਣ ਵਾਲੇ ਲੋਕ ਸਰਹਿੰਦ, ਆਨੰਦਪੁਰ ਸਾਹਿਬ ਤੋਂ ਵੀ ਆਉਦੇ ਹਨ। ਬ੍ਰਿਜਭਾਨ ਬੁਜਰਕ ਨੇ ਕਿਹਾ ਕਿ ਪਾਣੀ ਅੰਦਰ ਕੈਮਰੇ ਲੱਗਣ ਨਾਲ ਦੂਰੋ ਹੀ ਆ ਰਹੀ ਲਾਸ਼ ਦਾ ਪਤਾ ਲਗਾਇਆ ਜਾ ਸਕੇਗਾ ਅਤੇ ਉਸ ਨੂੰ ਗੋਤਾਖੋਰਾਂ ਦੀ ਮਦਦ ਨਾਲ ਖਨੌਰੀ ਹੈਡ 'ਤੇ ਹੀ ਕੱਢਣ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਕਿ ਲਾਸ਼ ਹਰਿਆਣਾ ਅਤੇ ਰਾਜਸਥਾਨ ਆਦਿ ਦੀਆਂ ਨਹਿਰਾਂ ਤੱਕ ਨਾ ਪਹੁੰਚ ਸਕੇ ਕਿਉਕਿ ਖਨੌਰੀ ਹੈਡ ਤੋਂ ਅੱਗੇ ਲਾਸ਼ਾਂ ਨੂੰ ਜਾਨਵਰ ਖਾਂਦੇ ਰਹਿੰਦੇ ਸਨ। ਭਾਖੜਾ ਨਹਿਰ ਦੇ ਪਾਣੀ ਅੰਦਰ ਲੱਗਣ ਵਾਲੇ ਕੈਮਰੇ ਲੋਕਾਂ ਲਈ ਫਾਈਦੇਮੰਦ ਸਿੱਧ ਹੋਣਗੇ ਅਤੇ ਮਨੁੱਖੀ ਲਾਸ਼ਾਂ ਦੀ ਹੋ ਰਹੀ ਬੇਕਦਰੀ ਵੀ ਬੰਦ ਹੋ ਜਾਵੇਗੀ। ਇਸ ਤੋਂ ਅਗਲੀ ਯੋਜਨਾ ਵਿੱਚ ਲਾਸ਼ਾਂ ਨੂੰ ਸਾਂਭਣ ਲਈ ਵਾਤਾਅਨੁਕੂਲ ਮੁਰਦਾਘਰ ਦੀ ਸਥਾਪਨਾ, ਪੋਸਟ ਮਾਰਟਮ ਦੀ ਸਹੂਲਤ, ਭਾਖੜਾ ਵਿੱਚ ਮਿਲੀ ਹਰ ਬੇਨਾਮ ਲਾਸ਼ ਦੀ ਫੋਟੋਗਰਾਫੀ, ਉਗਲਾਂ ਦੇ ਨਿਸ਼ਾਨ , ਡੀ.ਐਨ.ਏ. ਨਮੂਨਾ ਆਦਿ ਲੈਣ ਵਰਗੀ ਯੋਜਨਾ ਦੀ ਮੰਗ ਰੱਖੀ ਜਾਵੇਗੀ।
ਪਿੰਡ ਗੋਬਿੰਦ ਚੱਠਾ ਦੇ ਮਿੱਠੂ ਸਿੰਘ ਮਾਨ ਦਾ ਕਹਿਣਾ ਹੈ ਕਿ ਇਸ ਨਹਿਰ ਤੇ ਸੀਸੀਟੀਵੀ ਕੈਮਰੇ ਦੇ ਲੱਗਣ ਨਾਲ ਇਥੇ ਆਉਣ ਵਾਲੇ ਦੁੱਖੀ ਪਰਿਵਾਰਾਂ ਨੂੰ ਕਾਫੀ ਫਾਇਦਾ ਹੋਵੇਗਾ ਜਿਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਇਸ ਦਾ ਸਿਕਾਰ ਹੋ ਜਾਂਦਾ ਸੀ ਤਾਂ ਦੁੱਖੀ ਪਰਿਵਾਰਕ ਮੇਂਬਰ ਕਈ ਕਈ ਦਿਨਾਂ ਤੱਕ ਲਾਸ. ਲੱਭਣ ਲਈ ਕਾਫੀ ਖੱਜਲ ਖੁਆਰ ਹੁੰਦੇ ਸਨ  ਇਨਾਂ ਕੈਮਰਿਆ ਦੇ ਲੱਗਣ ਨਾਲ ਦੁਖੀ ਪਰਿਵਾਰਾਂ ਨੂੰ ਕਾਫੀ ਰਾਹਤ ਮਿਲੇਗੀ|

More from this channel