Book Fair at Mata Sundri Girls College Mansa | Dailyaashiana.com
957 views · Published 9 November 2017 · 1:50 · Indexed 2 October 2026
Channel: ATV NEWS 24/7 HD · 2017 · Entertainment
ਪੁਸਤਕਾਂ ਸਾਡੀ ਜਾਣਕਾਰੀ ਵਿੱਚ ਵਾਧਾ ਕਰਨ ਦੇ ਨਾਲ-ਨਾਲ ਸਾਡੀ ਮਾਨਸਿਕਤਾ ਨੂੰ ਵੀ ਤੰਦੁਰਸਤ ਰੱਖਦੀਆਂ ਹਨ : ਡੀ.ਸੀ. ਮਾਨਸਾ ਮਾਨਸਾ, 9 ਨਵੰਬਰ ( ਅਮਰਜੀਤ ਸਿੰਘ) ਜ਼ਿਲਾ ਪ੍ਰਸ਼ਾਸ਼ਨ ਮਾਨਸਾ ਦੇ ਸਹਿਯੋਗ ਅਤੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਧਰਮ ਪਾਲ ਗੁਪਤਾ ਦੀ ਸਰਪ੍ਰਸਤੀ ਹੇਠ ਮਾਤਾ ਸੁੰਦਰੀ ਗਰਲਜ਼ ਕਾਲਜ ਵਿਖੇ 9 ਨਵੰਬਰ ਤੋਂ 12 ਨਵੰਬਰ ਤੱਕ ਚੱਲਣ ਵਾਲੇ ਪੁਸਤਕ ਮੇਲੇ ਅਤੇ ਵੰਨਗੀ ਭਰਪੂਰ ਸਾਹਿਤਕ ਸਮਾਗਮਾਂ ਦੀ ਸ਼ੁਰੂਆਤ ਹੋਈ। ਉਦਘਾਟਨੀ ਸਮਾਰੋਹ ਵਿੱਚ ਜ਼ਿਲਾ ਪ੍ਰਸ਼ਾਸ਼ਨ ਦੇ ਮੁੱਖ ਅਧਿਕਾਰੀਆਂ ਤੋਂ ਇਲਾਵਾ ਹਲਕਾ ਵਿਧਾਇਕ ਮਾਨਸਾ ਸ਼੍ਰੀ ਨਾਜਰ ਸਿੰਘ ਮਾਨਸਾਹੀਆ ਸਮੇਤ ਵੱਖ-ਵੱਖ ਕਾਲਜਾਂ ਦੇ ਪਿ੍ਰੰਸੀਪਲ, ਪੋ੍ਰਫੈਸਰ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਪੰਹੁਚੇ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਧਰਮਪਾਲ ਗੁਪਤਾ ਨੇ ਵੱਖ-ਵੱਖ ਵਿਦਵਾਨਾਂ ਦੀਆਂ ਉਦਾਹਰਨਾਂ ਦੇ ਕੇ ਉਨਾਂ ਦੀਆਂ ਕਿਤਾਬਾਂ ਬਾਰੇ ਚਰਚਾ ਕਰਦਿਆਂ ਨੌਜਵਾਨ ਪੀੜੀ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ। ਉਨਾਂ ਕਿਹਾ ਕਿ ਸਾਨੂੰ ਪੁਸਤਕਾਂ ਪੜਨ ਵਿੱਚ ਆਪਣੀ ਦਿਲਚਸਪੀ ਵਧਾਉਣੀ ਚਾਹੀਦੀ ਹੈ ਕਿਉਂਕਿ ਗਿਆਨ ਵਰਧਕ ਪੁਸਤਕਾਂ ਜਿੱਥੇ ਸਾਡੀ ਜਾਣਕਾਰੀ ਵਿੱਚ ਵਾਧਾ ਕਰਦੀਆਂ ਹਨ, ਉਥੇ ਮਾਨਸਿਕ ਤੌਰ ’ਤੇ ਵੀ ਆਨੰਦਮਈ ਅਨੁਭੁਤੀ ਦਾ ਅਹਿਸਾਸ ਕਰਵਾਉਂਦੀਆਂ ਹਨ। ਉਨਾਂ ਕਿਹਾ ਕਿ ਚੰਗੀਆਂ ਪੁਸਤਕਾਂ ਪੜਨ ਵਾਲੇ ਵਿਅਕਤੀ ਚੰਗਾ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਐਸ.ਐਸ.ਪੀ. ਸ਼੍ਰੀ ਪਰਮਬੀਰ ਸਿੰਘ ਪਰਮਾਰ ਨੇ ਕਿਹਾ ਕਿ ਇਹ ਪੁਸਤਕ ਮੇਲਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਨੌਜਵਾਨ ਪੀੜੀ ਦੀ ਕਿਤਾਬਾਂ ਵੱਲ ਰੂਚੀ ਵੱਧਦੀ ਹੈ। ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰੋਜਾਨਾਂ ਪੁਸਤਕਾਂ ਪੜਨ ਨੂੰ ਆਪਣੀ ਦਿਨਚਰਯਾ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਵਧੀਆ ਪੁਸਤਕਾਂ ਪੜਨ ਨਾਲ ਸਾਡੇ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ। ਅੱਜ ਦੇ ਪੁਸਤਕ ਮੇਲੇ ਦੌਰਾਨ ਦਿੱਲੀ, ਚੰਡੀਗੜ, ਲੁਧਿਆਣਾ, ਜਲੰਧਰ, ਪਟਿਆਲਾ, ਸਮਾਣਾ ਅਤੇ ਮਾਨਸਾ ਤੋਂ ਤਕਰੀਬਨ 25 ਪਬਲਿਸ਼ਰਜ਼ ਮਾਤਾ ਸੰੁਦਰੀ ਕਾਲਜ ਦੇ ਵਿਹੜੇ ਵਿੱਚ ਬੱਚਿਆਂ ਨਾਲ ਸਬੰਧਤ ਪੁਸਤਕਾਂ, ਵਿਗਿਆਨ, ਭਾਸ਼ਾ, ਤਕਨਾਲੋਜੀ, ਇਤਿਹਾਸ, ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀਆਂ ਪੁਸਤਕਾਂ ਸਮੇਤ ਪਹੁੰਚੇ। ਇਨਾਂ ਪਬਲਿਸ਼ਰਾਂ ਵਿੱਚ ਪੰਜਾਬੀ ਯੁਨੀਵਰਸਿਟੀ ਪਬਲੀਕੇਸ਼ਨ ਪਟਿਆਲਾ, ਜੋਨ ਵਾਇਲੇ ਇੰਡੀਆ ਦਿੱਲੀ, ਐਸ.ਚਾਂਦ ਐਂਡ ਪਬਲਿਕੇਸ਼ਨ ਨਵੀਂ ਦਿੱਲੀ, ਆਰ.ਸੀ. ਪਬਲਿਕੇਸ਼ਨ ਨਵੀਂ ਦਿੱਲੀ, ਮਦਾਨ ਪਬਲਿਕੇਸ਼ਨ ਪਟਿਆਲਾ ਸ਼ਾਮਿਲ ਹੋਏ। ਪੁਸਤਕ ਮੇਲੇ ਦੇ ਪਹਿਲੇ ਦਿਨ ਸਾਹਿਤ ਪ੍ਰੇਮੀਆਂ ਵੱਲੋਂ ਵੱਡੀ ਗਿਣਤੀ ਵਿੱਚ ਪੁਸਤਕਾਂ ਦੀ ਖਰੀਦ ਕੀਤੀ ਗਈ। ਇਸ ਮੌਕੇ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਜਗਦੀਪ ਸਿੱਧੂ, ਦਰਸ਼ਨ ਬੁੱਟਰ, ਸਤੀਸ਼ ਗੁਲਾਟੀ, ਤਰਲੋਚਨ ਲੋਚੀ ਆਦਿ ਕਵੀ ਪੰਹੁਚੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਗੁਰਿੰਦਰ ਪਾਲ ਸਿੰਘ ਸਹੋਤਾ, ਐਸ.ਡੀ.ਐਮ. ਮਾਨਸਾ ਸ਼੍ਰੀ ਲਤੀਫ਼ ਅਹਿਮਦ, ਸਹਾਇਕ ਕਮਿਸ਼ਨਰ (ਜ) ਸ਼੍ਰੀ ਓਮ ਪ੍ਰਕਾਸ਼, ਪਿੰ੍ਰਸੀਪਲ ਡਾ. ਬਰਿੰਦਰ ਕੌਰ, ਸ਼੍ਰੀ ਸੱਤਪਾਲ ਭੀਖੀ, ਸ਼੍ਰੀ ਹਰਮਨ ਖਿਆਲਾ, ਸ਼੍ਰੀ ਰਮਨ ਸੰਧੂ, ਸ਼੍ਰੀ ਗੁਰਦੀਪ ਸਿੰਘ, ਸ਼੍ਰੀ ਬਲਵੰਤ ਭਾਟੀਆ, ਪ੍ਰਸਿੱਧ ਕਹਾਣੀਕਾਰ ਸ਼੍ਰੀ ਜਸਬੀਰ ਸਿੰਘ ਢੰਡ, ਪ੍ਰੋ. ਸੰਦੀਪ ਸਿੰਘ ਭੰਮੇ, ਡਾ. ਸਤਗੁਰੂ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ, ਕਾਲਜ ਦੀਆਂ ਵਿਦਿਆਰਥਣਾਂ ਅਤੇ ਕਾਲਜ ਸਟਾਫ਼ ਮੌਜੂਦ ਸਨ।
More from this channel
-
1:21
ਬਠਿੰਡਾ ਵਿਚ ਮਨਾਇਆ ਜਾਏਗਾ ਦੀਵਾਲੀ ਫਨ ਫੂਡ ਫੈਸਟੀਵਲ | dailyaashiana.com | ATV NEWS 24/7 HD
-
0:41
Nitin Rekhi Diwali Wishes 2017 | dailyaashiana.com | ATV NEWS 24/7 HD
-
0:53
Hans Raj, Rajpura Diwali Wishes | dailyaashiana.com | ATV NEWS 24/7 HD
-
0:42
Santokh Singh Diwali Wishes | dailyaashiana.com | ATV NEWS 24/7
-
0:38
Rupinder Singh Diwali Wishes | ATV NEWS 24/7 HD | dailyaashiana.com
-
0:57
Rajan Kapoor Diwali Wishes | dailyaashiana.com | ATV NEWS 24/7 HD
-
1:10
ਗਰੋਥ ਸੈਂਟਰ ਬਠਿੰਡਾ ਵਿਖੇ ਗੱਤਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ | dailyaashiana.com | ATV NEWS 24/7 HD
-
2:38
ਗੁਰੂ ਨਾਨਕ ਦੇਵ ਜੀ ਭਲਾਈ ਟਰੱਸਟ ਨੇ ਲੋੜਵੰਦ ਨੂੰ 25000 ਮਾਲੀ ਸਹਾਇਤਾ ਭੇਜੀ | dailyaashiana.com