ਗਰੋਥ ਸੈਂਟਰ ਬਠਿੰਡਾ ਵਿਖੇ ਗੱਤਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ | dailyaashiana.com | ATV NEWS 24/7 HD
41 views · Published 20 October 2017 · 1:10 · Indexed 30 September 2026
Channel: ATV NEWS 24/7 HD · 2017 · Entertainment
ਬਠਿੰਡਾ 20 ਅਕਤੂਬਰ (ਜੋਗਿੰਦਰ ਮਾਂਡੀਆ) ਬੀਤੀ ਦੀਵਾਲੀ ਦੀ ਰਾਤ ਕਰੀਬ 10 ਵਜੇ ਗਰੋਥ ਸੈਂਟਰ ਬਠਿੰਡਾ ਵਿਖੇ ਇੱਕ ਗੱਤੇ ਦੀ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਇੰਨੀ ਉੱਚੀਆਂ ਸਨ ਕਿ ਨਾਲ ਦੇ ਪਿੰਡਾਂ ਵਿੱਚ ਵੀ ਨਜ਼ਰ ਆਉਣ ਲੱਗ ਪਈਆਂ । ਗਰੋਥ ਸੈਂਟਰ ਦੀ ਸੀ-28 ਦੀ ਅਗਰਵਾਲ ਕੋਰੋਕਰਾਫਟਸ ਪ੍ਰਾ: ਲਿਮਟਿਡ ਫੈਕਟਰੀ ਦੇ ਅੰਦਰ ਪਏ ਗੱਤੇ ਦੇ ਰੋਲਾਂ ਨੂੰ ਲੱਗੀ ਭਿਆਨਕ ਅੱਗ ਨਾਲ ਫੈਕਟਰੀ ਦੀ ਟੀਨਾਂ ਦੀ ਛੱਤ ਖਿਲਰ ਗਈ ਅਤੇ ਪੂਰੇ ਗਰੋਥ ਸੈਂਟਰ ਵਿੱਚ ਅੱਗ ਦਾ ਧੂੰਆਂ ਹੀ ਧੂੰਆਂ ਨਜ਼ਰ ਆਉਣ ਲੱਗ ਪਿਆ। ਜ਼ਿਕਰਯੋਗ ਹੈ ਕਿ ਇਸ ਫੈਕਟਰੀ ਦੇ ਨਾਲ ਹੀ ਭਾਰਤ ਗੈਸ ਦਾ ਐਲ.ਪੀ.ਜੀ. ਗੈਸ ਪਲਾਂਟ ਹੈ ਅਗਰ ਅੱਗ ਇਸ ਪਾਸੇ ਵੱਲ ਫੈਲ ਜਾਂਦੀ ਤਾਂ ਬਹੁਤ ਹੀ ਭਿਆਨਕ ਹਾਦਸਾ ਹੋ ਸਕਦਾ ਸੀ । ਫੈਕਟਰੀ ਦੇ ਮਾਲਕ ਵਿਪਨ ਗਰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨਾਂ ਨੂੰ ਕਰੀਬ 10:25 ਜਾਂ 10:30 ਇਸ ਹਾਦਸੇ ਬਾਰੇ ਪਤਾ ਲਗਿਆ ਸੀ ਅੱਗ ਲੱਗਣ ਦੇ ਕਾਰਨਾਂ ਅਤੇ ਹੋਏ ਨੁਕਸਾਨ ਬਾਰੇ ਗੱਲ ਕਰਨੀ ਚਾਹੀ ਤਾਂ ਉਹਨਾਂ ਸਦਮੇ ਵਿੱਚ ਹੋਣ ਕਾਰਨ ਗੱਲ ਨਹੀਂ ਕੀਤੀ। ਮੌਕੇ ਤੇ ਫਾਇਰ ਬਿਰਗੇਡ ਦੀਆਂ ਗੱਡੀਆਂ ਦੁਆਰਾ ਅੱਗ ਬੁਝਾਉਣ ਦਾ ਕੰਮ ਲਗਾਤਾਰ ਜਾਰੀ ਸੀ ਪਰ ਰਾਤ 10 ਵਜੇ ਦੀ ਲੱਗੀ ਅੱਗ ਅੱਜ ਸਵੇਰੇ ਕਰੀਬ 11 ਵਜੇ ਵੀ ਜਲ ਰਹੀ ਸੀ।
More from this channel
-
1:21
ਬਠਿੰਡਾ ਵਿਚ ਮਨਾਇਆ ਜਾਏਗਾ ਦੀਵਾਲੀ ਫਨ ਫੂਡ ਫੈਸਟੀਵਲ | dailyaashiana.com | ATV NEWS 24/7 HD
-
0:41
Nitin Rekhi Diwali Wishes 2017 | dailyaashiana.com | ATV NEWS 24/7 HD
-
0:42
Santokh Singh Diwali Wishes | dailyaashiana.com | ATV NEWS 24/7
-
0:57
Rajan Kapoor Diwali Wishes | dailyaashiana.com | ATV NEWS 24/7 HD
-
2:38
ਗੁਰੂ ਨਾਨਕ ਦੇਵ ਜੀ ਭਲਾਈ ਟਰੱਸਟ ਨੇ ਲੋੜਵੰਦ ਨੂੰ 25000 ਮਾਲੀ ਸਹਾਇਤਾ ਭੇਜੀ | dailyaashiana.com
-
4:29
ਖਨੌਰੀ ਦੇ ਹੈਂਡ 'ਤੇ ਨਹਿਰ ਵਿੱਚ ਆਉਣ ਵਾਲੀਆਂ ਲਾਸ਼ਾਂ ਦੀ ਨਿਗਰਾਨੀ ਲਈ CCTV ਕੈਮਰੇ ਲਾਉਣ ਦਾ ਫੈਸਲਾ
-
3:42
ਸਰਕਾਰੀ ਹਾਈ ਸਕੂਲ ਹਾਮਝੇੜੀ ਵਿੱਖੇ ਲਗਾਇਆ ਗਣਿਤ ਮੇਲਾ | dailyaashiana.com | ATV NEWS 24/7 HD
-
5:13
ਆਮ ਆਦਮੀ ਪਾਰਟੀ ਵੱਲੋਂ ਘਰ ਘਰ ਜਾ ਕੇ ਵੋਟਾਂ ਮੰਗਣ ਦੀ ਮੁਹਿੰਮ ਸੁਰੂ | dailyaashiana.com